Prestige Network The Language Specialists - Translation Interpreting
Prestige Network Who are we

Prestige Network (ਪ੍ਰੈੱਸਟੀਜ ਨੈੱਟਵਰਕ) ਨਾਲ ਪਰਿਚੈ

ਭਾਸ਼ਾਈ ਸੇਵਾਵਾਂ ਦਾ ਨਵਾਂ ਰਾਹ

Prestige ਵਿੱਚ ਅਸੀਂ ਪਬਲਿਕ ਸੈਕਟਰ ਜਿਸ ਵਿੱਚ ਕੇਂਦਰੀ ਅਤੇ ਸਥਾਨਿਕ ਸਰਕਾਰੀ ਵਿਭਾਗ, NHS (ਐਨਐਚਐਸ), ਪਰ-ਉਪਕਾਰੀ ਸੰਸਥਾਵਾਂ, ਪੁਲਿਸ ਅਤੇ ਦੂਜੀਆਂ ਸਰਕਾਰੀ ਸੰਸਥਾਵਾਂ ਸ਼ਾਮਲ ਹਨ, ਦੀਆਂ ਸਾਰੀਆਂ ਭਾਸ਼ਾਈ ਅਤੇ ਸੰਚਾਰ ਨਾਲ ਸੰਬੰਧਿਤ ਲੋਡ਼ਾਂ ਨੂੰ ਪੂਰਾ ਕਰਦੇ ਹਾਂ।

ਦਸ ਸਾਲ ਤੋਂ ਵੀ ਪਹਿਲਾਂ ਸਥਾਪਿਤ, Prestige ਭਾਸ਼ਾਈ ਸੇਵਾਵਾਂ ਵਿੱਚ ਨਵੇਂ ਰਾਹ ਲੈ ਕੇ ਆਈ ਹੈ - ਇੱਕ ਇਹੋ ਜਿਹਾ ਕੰਮ ਜਿਸ ਦੇ ਲਈ ਪੁਰਾਣੇ ਰਵਾਇਤੀ ਪੂਰਤੀਕਾਰ ਗਾਹਕ ਨੂੰ ਵਿਹਾਰਿਕ ਮੁਹਾਰਤ ਅਤੇ ਉੱਚੀ ਪੱਧਰ ਦੀ ਸੇਵਾ ਉਪਲਬਧ ਨਹੀਂ ਕਰ ਸਕਦੇ ਸਨ।

ਸਾਡੀ ਵਿਸ਼ੇਸ਼ਤਾ ਅਤੇ ਭਰੋਸੇਮੰਦੀ ਨੇ ਸਾਨੂੰ ਅਨੇਕ ਗਾਹਕ ਦਿਵਾਏ ਹਨ, ਜਿਨ੍ਹਾਂ ਵਿੱਚੋਂ ਵਧੇਰੇ ਦੂਜਿਆਂ ਦੁਆਰਾ ਸਿੱਧੇ ਰੂਪ ਵਿੱਚ ਸਾਡੀ ਪ੍ਰਸੰਸਾ ਦੇ ਕਾਰਨ ਆਏ ਹਨ।

ਸਭ ਤੋਂ ਪਹਿਲਾਂ, ਅਸੀਂ ਆਪਣੇ ਅੰਦਰੂਨੀ ਅਤੇ ਬਾਹਰਲੇ ਉੱਚ ਯੋਗਤਾ ਪ੍ਰਾਪਤ ਸਟਾਫ ਦੀ ਕਾਬਲੀਅਤ ਦੇ ਕਾਰਨ ਗਾਹਕ/ਪੂਰਤੀਕਾਰ ਦੀ ਭਾਗੀਦਾਰੀ ਨੂੰ ਬਲ ਦਿੰਦੇ ਹਾਂ। Prestige ਦੇ ਵਿਸ਼ੇਸ਼ਗ ਗਾਹਕਾਂ ਨੂੰ ਉਨ੍ਹਾਂ ਸੰਭਾਵਨਾਵਾਂ ਨੂੰ ਵੱਧ ਤੋਂ ਵੱਧ ਵਿਸਤ੍ਰਿਤ ਕਰਨ ਦੇ ਯੋਗ ਬਣਾਉਂਦੇ ਹਨ ਜਿਹਡ਼ੀਆਂ ਅੱਜ ਦੀ ਵੱਧਦੀ ਵਿਵਿਧਤਾ ਦੇ ਬਹੁ-ਸੱਭਿਆਚਾਰਿਕ ਵਾਤਾਵਰਨ ਦੀਆਂ ਬਦਲਦੀਆਂ ਲੋਡ਼ਾਂ ਨੂੰ ਦਰਸਾਉਂਦੀ ਵਿਕਸਿਤ ਸੇਵਾ ਪ੍ਰਦਾਨ ਕਰਨ ਦੇ ਲਈ ਉਪਲਬਧ ਹਨ।

 

ਉੱਚੀ ਪੱਧਰ ਦੀ ਪੂਰਤੀ ਦੇ 18 ਸਾਲ

1991 ਤੋਂ ਹੀ Prestige ਨੇ ਗਾਹਕਾਂ ਦੀਆਂ ਵੱਧਦੀਆਂ ਵੱਖ ਵੱਖ ਲੋਡ਼ਾਂ ਦੇ ਅਨੁਸਾਰ ਪ੍ਰਭਾਵਕਾਰੀ ਨਵੀਆਂ ਭਾਸ਼ਾਈ ਤਕਨੀਕੀ ਵਿਧੀਆਂ ਦਾ ਅਗੇਤ ਵਿਕਾਸ ਕੀਤਾ ਹੈ।

ਨਵੀਆਂ ਭਾਸ਼ਾਈ ਤਕਨੀਕੀ ਵਿਧੀਆਂ ਦੇ ਵਿਕਾਸ ਦੇ ਇੱਕ ਦਹਾਕੇ ਦੇ ਲੰਮੇ ਤਜਰਬੇ ਮਗਰੋਂ ਅਸੀਂ ਲਿਖਤੀ ਉਲਥੇ ਨੂੰ ਪ੍ਰਸਤੁਤ ਕਰਕੇ ਆਪਣੀਆਂ ਭਾਸ਼ਾਈ ਸੇਵਾਵਾਂ ਨੂੰ ਸ਼ੁਰੂ ਕੀਤਾ ਸੀ। ਸ਼ੁਰੂ ਤੋਂ ਹੀ ਅਸੀਂ ਆਪਣੇ ਟ੍ਰੇਨਿੰਗ ਪ੍ਰਾਪਤ ਮਾਹਰ ਪੇਸ਼ਾਵਰਾਂ ਦੇ ਵਿਸ਼ਾਲ ਵਸੀਲਿਆਂ ਅਤੇ ਬਾਹਰਲੇ ਉੱਚ ਦਰਜੇ ਦੇ ਸ੍ਰੋਤਾਂ ਨੂੰ ਵਰਤਿਆ ਹੈ।

ਜਿਵੇਂ ਪਬਲਿਕ ਸੈਕਟਰ ਦੀਆਂ ਭਾਸ਼ਾਈ ਲੋਡ਼ਾਂ ਦਾ ਸੁਭਾਅ ਵਪਾਰਿਕ ਵਾਤਾਵਰਨ ਤੋਂ ਵੱਖ ਹੁੰਦਾ ਹੈ, ਉਸੇ ਤਰ੍ਹਾਂ ਇਲੈੱਕਟ੍ਰੌਨਿਕ ਡਿਲਿਵਰੀ ਦੀ ਵਿਧੀ ਅਤੇ ਆਨ-ਲਾਈਨ ਤੇ ਆਫ਼-ਲਾਈਨ ਪ੍ਰਕਾਸ਼ਨ ਨਾਲ ਸੰਬੰਧਿਤ ਚੁਨੌਤੀਆਂ ਵੀ ਵੱਖਰੀਆਂ ਹਨ। ਗਾਹਕ ਦੀਆਂ ਭਾਵੇਂ ਜਿਹੋ-ਜਿਹੀਆਂ ਵੀ ਲੋਡ਼ਾਂ ਹੋਣ, ਉਨ੍ਹਾਂ ਦੇ ਅਨੁਸਾਰ ਹੀ ਉਪਰਾਲੇ ਕਰਨ ਲਈ Prestige ਵਿੱਚ ਸਾਡੇ ਕੋਲ ਅਨੁਭਵ ਅਤੇ ਸਮਰੱਥਾ ਹੈ।

ਆਪਣੇ ਉਲਥੇ ਦੇ ਕੰਮ ਦੀ ਕਾਮਯਾਬੀ ਨੂੰ ਆਧਾਰ ਬਣਾ ਕੇ ਅਸੀਂ ਬਹੁ-ਭਾਸ਼ਾਈ ਪ੍ਰਕਾਸ਼ਨ ਦਾ ਕੰਮ ਸ਼ੁਰੂ ਕੀਤਾ ਹੈ ਅਤੇ ਉਸ ਦੇ ਮਗਰੋਂ ਅਸੀਂ ਆਮ੍ਹਣੇ-ਸਾਮ੍ਹਣੇ ਦੀ ਅਤੇ ਟੈਲੀਫ਼ੋਨ ਰਾਹੀਂ ਦੁਭਾਸ਼ੀਆ ਸੇਵੀ ਵੀ ਸ਼ੁਰੂ ਕੀਤੀ ਹੈ। ਸਾਡੀ ਵਸੀਲਿਆਂ ਅਤੇ ਪ੍ਰਬੰਧਨ ਵਿਧੀ ਦੀ ਉੱਨਤ ਸਥਿਤੀ ਵਿੱਚ ਸਾਡੀਆਂ ਸੇਵਾਵਾਂ ਦੇ ਬਸਤੇ ਦੇ ਵਿਸਤਾਰ ਦੇ ਲਈ ਇਨ੍ਹਾਂ ਨਵੀਆਂ ਸੇਵਾਵਾਂ ਨੂੰ ਸ਼ੁਰੂ ਕਰਨਾ ਇੱਕ ਵਿਵੇਕਪੂਰਨ ਅਗਲਾ ਕਦਮ ਸੀ।

 

Prestige Network - ਯੂਕੇ ਦੇ ਪਬਿਲਕ ਸੈਕਟਰ ਦੇ ਪਸੰਦੀਦਾ ਭਾਸ਼ਾਈ ਸੇਵਾ ਪੂਰਤੀਕਾਰ

 • 1991 ਵਿੱਚ ਸਥਾਪਿਤ
 • 3 ਸਾਲ ਵਿੱਚ ਗਾਹਕਾਂ ਦੀ ਰਿਕਾਰਡ ਗਿਣਤੀ
 • ਪਬਲਿਕ ਸੈਕਟਰ ਦੇ ਲਈ ਵਿਲੱਖਣ ਰੂਪ ਵਿੱਚ ਸਮਰਪਿਤ
 • ਉਲਥਾ, ਆਮ੍ਹਣੇ-ਸਾਮ੍ਹਣੇ ਅਤੇ ਟੈਲੀਫ਼ੋਨ ਰਾਹੀਂ ਦੁਭਾਸ਼ੀਆ ਸੇਵਾ ਅਤੇ ਵਿਸ਼ੇਸ਼ ਮੁਹਾਰਤ ਜਿਵੇਂ ਕਿ ਬਹੁ-ਭਾਸ਼ਾਈ ਪ੍ਰਕਾਸ਼ਨ ਅਤੇ ਦੁਰਲੱਭ ਭਾਸ਼ਾਵਾਂ
 • ਤੇਜ਼ ਪ੍ਰਤਿਕਿਰਿਆ ਜਿਵੇਂ ਕਿ ਆਮ੍ਹਣੇ-ਸਾਮ੍ਹਣੇ ਦੁਭਾਸ਼ੀਆ ਸੇਵਾ ਵਿੱਚ
 • ਟੈਲੀਫ਼ੋਨ ਦੁਭਾਸ਼ੀਆ ਸੇਵਾ ਨਾਲ ਤੁਰੰਤ ਕਨੈੱਕਸ਼ਨ
 • ਯੂਕੇ ਆਧਾਰਿਤ ਸਭ ਤੋਂ ਵੱਡਾ ਭਾਸ਼ਾਈ ਵਸੀਲਾ
 • ਭਾਸ਼ਾਈ ਤਕਨੀਕੀ ਵਿਧੀ ਦਾ ਪਿਛੋਕਡ਼
 • ਸਾਰੀਆਂ ਭਾਸ਼ਾਵਾਂ - ' ਅਰਬੀ ਤੋਂ ਲੈ ਕੇ ਯੋਰੂਬਾ ਤੱਕ '
 • ਅੰਦਰੂਨੀ ਭਾਸ਼ਾ-ਵਿਗਿਆਨੀ ਜੋ 25 ਤੋਂ ਵੱਧ ਭਾਸ਼ਾਵਾਂ ਬੋਲਦੇ ਹਨ
 • ਮੁੱਲ-ਵਧਾਉਂਦੀਆਂ ਸੇਵਾਵਾਂ - ਜਿਵੇਂ ਕਿ ਮਸ਼ਵਰਾ
 • 90% ਕੰਮ ਗਾਹਕਾਂ ਦੀ ਪ੍ਰਸੰਸਾ ਦੇ ਕਾਰਨ ਮਿਲਦਾ ਹੈ
 • ਹਰੇਕ ਖਾਤੇ ਦੇ ਲਈ ਇੱਕ ਖਾਤਾ ਮਨੇਜਰ ਅਤੇ ਇੱਕ ਪ੍ਰਾਜੈੱਕਟ ਮਨੇਜਰ
 • ਲਾਗਤ ਦਾ ਅਨੁਮਾਨ ਲਗਾਉਣ ਦੇ ਲਚਕੀਲੇ ਮਾਡਲ
 • ਸਮੇ ਤੇ, ਬਜਟ ਦੇ ਅੰਦਰ
 • ਹਰ ਸਮੇ ਮਿੱਤਰਤਾ, ਨਿਮਰਤਾ ਅਤੇ ਮੁਹਾਰਤ ਦੇ ਨਾਲ

ਸਾਨੂੰ ਸੰਪਰਕ ਕਰੋ - ਅਸੀਂ ਸੇਵਾ ਦੇ ਮੌਕੇ ਦੀ ਉਡੀਕ ਵਿੱਚ ਹਾਂ!